ਰਵਾਇਤੀ ਕਦਰਾਂ ਨੂੰ ਸਮਰਪਿਤ

ਔਰਤਾਂ ਵਿਰੁੱਧ ਹਿੰਸਾ ਹੋ ਰਹੀ ਹੈ ਜਾਂ ਸਾਡਾ ਵਹਿਮ ਹੀ ਹੈ।

ਹਿੰਸਾ ਦੇ ਰੂਪ ਕਿਹੋ ਜਿਹੇ ਹਨ?

ਪੰਜਾਬੀ ਔਰਤਾਂ ਦੀ ਵੱਡੀ ਗਿਣਤੀ, ਔਰਤ ਪ੍ਰਤੀ ਹਿੰਸਾ ਬਾਰੇ ਜਾਗਰੁਕ ਵੀ ਨਹੀ ਤੇ ਜਾਗਰੁਕ ਹੋਣਾ ਵੀ ਨਹੀ ਚਾਹੁੰਦੀ। ਜੈਸੇ ਥੇ ਵਾਲੀ ਸਥਿਤੀ ਨਾਲ ਹੀ ਜ਼ਿੰਦਗੀ ਗੁਜ਼ਾਰ ਦਿੰਦੀਆਂ ਹਨ।

ਕੰਮਫਡ ਜ਼ੋਨ ਵਿੱਚ ਤੇ ਲੇਖਿਕਾਵਾਂ ਵੀ ਹਨ। ਮੀਟਿੰਗਾਂ, ਸੈਮੀਨਾਰ ਤੇ ਹੋਰ ਉਲ ਜਲੂਲ ਸਭ ਨਿਰਾਰਥਕ ਹੈ ਜੇ ਤੁਸੀਂ ਨਿੱਠ ਕੇ ਧਰਾਤਲੀ ਕੰਮ ਹੀ ਨਹੀ ਕਰਨਾ।

ਹੈਰਾਨੀ ਤੇ ਉਦੋਂ ਹੋਈ ਜਦੋਂ ਮੇਰੀ ਕਿਤਾਬ ‘ਸਸ਼ਕਤ ਨਾਰੀ” ਦੀ ਬੇਕਦਰੀ ਹੋਈ। ਮੇਰੇ ਕੋਲ ਇੱਕੋ ਹੱਲ ਸੀ ਉਸਦੀ ਸੌਫਟ ਕਾਪੀ ਹੀ ਪੋਸਟ ਕਰ ਦਿਆ ਤੇ ਮੈ ਕਰ ਦਿੱਤੀ ਪਰ ਉਸ ਤੇ ਵੀ ਕਿਸੇ ਨੇ ਗੌਰ ਨਹੀ ਕੀਤਾ।

ਮੈ ਇਸ ਵਿਸ਼ੇ ਤੇ ਕੰਮ ਕਰਦਾ ਰਹਾਂਗਾ। ਮੇਰੇ ਜ਼ਹਿਨ ਵਿੱਚ ਆਮ ਔਰਤ ਹੈ ਜੋ ਮੇਰੇ ਆਲੇ ਦੁਆਲੇ ਵਸਦੀ ਹੈ। ਉਹ ਕਵਿਤਾਵਾਂ ਨਹੀ ਲਿਖਦੀ। ਉਹ ਕਹਾਣੀ ਵੀ ਨਹੀ ਪੜ੍ਹਦੀ। ਉਹ ਤੇ ਸਿਰਫ ਬਤੀਤ ਹੋ ਰਹੀ ਹੈ।

ਜੇ ਕਿਸੇ ਨੇ ਮੇਰਾ ਸਾਥ ਦੇਣਾ ਹੈ ਤਾਂ ਆਉ, ਹਉਮੇ ਤੋਂ ਉੱਪਰ ਉਠ ਕੇ ਕੁਝ ਕਰੀਏ।

ਇਸ ਵਿੱਚ ਪਤੀ ਜਾਂ ਮਰਦ ਦਾ ਵੀ ਇਤਨਾ ਕਸੂਰ ਨਹੀ ਸਿਰਫ ਇੱਕ ਜੀਵਨ -ਜਾਚ ਅਪਨਾਉਣ ਦੀ ਲੋੜ ਹੈ।

ਮੈ ਲਗਾਤਾਰ ਇਸਤੇ ਲਿਖਦਾ ਰਹਾਂਗਾ।

  ਨਜ਼ਦੀਕੀ ਸਾਥੀ ਵਲੋਂ  ਹਿੰਸਾ ਅਤੇ ਜਿਨਸੀ ਹਿੰਸਾ – ਇੱਕ ਵੱਡੀ ਜਨਤਕ ਸਮੱਸਿਆ ਹੈ ਅਤੇ ਔਰਤਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

WHO ਦੁਆਰਾ ਪ੍ਰਕਾਸ਼ਿਤ ਅਨੁਮਾਨ ਦਰਸਾਉਂਦੇ ਹਨ ਕਿ ਵਿਸ਼ਵ ਪੱਧਰ ‘ਤੇ ਦੁਨੀਆ ਭਰ ਵਿੱਚ ਲਗਭਗ 3 ਵਿੱਚੋਂ 1 (30%) ਔਰਤਾਂ ਆਪਣੇ ਜੀਵਨ ਕਾਲ ਵਿੱਚ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੋਈਆਂ ਹਨ।

ਇਸ ਹਿੰਸਾ ਵਿੱਚੋਂ ਜ਼ਿਆਦਾਤਰ ਨਜ਼ਦੀਕੀ ਸਾਥੀ ਹਿੰਸਾ ਹੈ। ਦੁਨੀਆ ਭਰ ਵਿੱਚ, 15-49 ਸਾਲ ਦੀ ਉਮਰ ਦੀਆਂ ਲਗਭਗ ਇੱਕ ਤਿਹਾਈ (27%) ਔਰਤਾਂ ਜੋ ਕਿਸੇ ਰਿਸ਼ਤੇ ਵਿੱਚ ਰਹੀਆਂ ਹਨ, ਰਿਪੋਰਟ ਕਰਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਨਜ਼ਦੀਕੀ ਸਾਥੀ ਦੁਆਰਾ ਕਿਸੇ ਨਾ ਕਿਸੇ ਰੂਪ ਵਿੱਚ ਸਰੀਰਕ ਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ।

ਹਿੰਸਾ ਔਰਤਾਂ ਦੀ ਸਰੀਰਕ,ਤੇ  ਮਾਨਸਿਕ  ਸਿਹਤ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕਰ ਸਕਦੀ ਹੈ। ਉਸਦੀ ਜਿਨਸੀ ਜਿਲਤ,ਉਸਦੀਆਂ ਖਾਹਸ਼ਾਂ ਨੂੰ ਜੀਰੋ ਕਰ ਸਕਦੀ ਹੈ।

ਔਰਤਾਂ ਵਿਰੁੱਧ ਹਿੰਸਾ ਨੂੰ ਰੋਕਿਆ ਜਾ ਸਕਦਾ ਹੈ। ਹਿੰਸਾ ਦਾ ਸ਼ਿਕਾਰ

ਔਰਤਾਂ ਨੂੰ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਸਿਹਤ ਖੇਤਰ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ।

 ਔਰਤਾਂ ਨੂੰ ਹੋਰ ਸਹਾਇਤਾ ਸੇਵਾਵਾਂ ਵੱਲ ਭੇਜਣ ਲਈ, ਹਰ ਸਮਾਜ ਵਿੱਚ ਕੁਝ ਸੈੱਲ ਬਣਾਏ ਜਾ ਸਕਦੇ ਹਨ। ਸਾਡੇ ਸਮਾਜ ਵਿੱਚ ਇਹੋ ਜਿਹੇ ਸੈੱਲਾਂ ਦੀ ਲੋੜ ਹੈ,ਵੇਖਣ ਨੂੰ ਮਿਲਦੇ ਹੀ ਨਹੀ।

ਦੁਨੀਆਂ ਪਧਰ ਤੇ ਇਹੋ ਜਿਹੀਆਂ ਸੰਸਥਾਵਾਂ ਕੰਮ ਕਰਦੀਆਂ ਹਨ। ਉਨ੍ਹਾਂ ਨਾਲ ਤਾਲਮੇਲ ਬਿਠਾਉਣਾ, ਅੱਜ ਸਮੇ ਦੀ ਲੋੜ ਹੈ।

“ਲਿੰਗ-ਅਧਾਰਤ ਹਿੰਸਾ ਦੇ ਕਈ ਰੂਪ ਹਨ।

 ਕੋਈ ਵੀ ਕੰਮ ਜਿਸਦੇ ਨਤੀਜੇ ਵਜੋਂ ਔਰਤਾਂ ਨੂੰ ਸਰੀਰਕ, ਜਿਨਸੀ, ਜਾਂ ਮਾਨਸਿਕ ਨੁਕਸਾਨ ਜਾਂ ਦੁੱਖ ਹੁੰਦਾ ਹੈ, ਜਾਂ ਹੋਣ ਦੀ ਸੰਭਾਵਨਾ ਹੁੰਦੀ ਹੈ, ਜਿਸ ਵਿੱਚ ਅਜਿਹੇ ਕੰਮਾਂ ਦੀਆਂ ਧਮਕੀਆਂ, ਜ਼ਬਰਦਸਤੀ ਜਾਂ ਆਜ਼ਾਦੀ ਤੋਂ ਮਨਮਾਨੇ ਤੌਰ ‘ਤੇ ਵਾਂਝਾ ਕਰਨਾ ਸ਼ਾਮਲ ਹੈ, ਭਾਵੇਂ ਜਨਤਕ ਜਾਂ ਨਿੱਜੀ ਜੀਵਨ ਵਿੱਚ ਵਾਪਰਦਾ ਹੋਵੇ ਜੋ ਸਰੀਰਕ, ਜਿਨਸੀ ਜਾਂ ਮਨੋਵਿਗਿਆਨਕ ਨੁਕਸਾਨ ਦਾ ਕਾਰਨ ਬਣਦਾ ਹੈ, ਜਿਸ ਵਿੱਚ ਸਰੀਰਕ ਹਮਲਾ, ਜਿਨਸੀ ਜ਼ਬਰਦਸਤੀ, ਮਨੋਵਿਗਿਆਨਕ ਸ਼ੋਸ਼ਣ ਅਤੇ ਵਿਵਹਾਰ ਨੂੰ ਕੰਟਰੋਲ ਕਰਨਾ ਸ਼ਾਮਲ ਹੈ।

ਕਿਸੇ ਵੀ ਵਿਅਕਤੀ ਦੁਆਰਾ ਪੀੜਤ ਨਾਲ ਉਨ੍ਹਾਂ ਦੇ ਸਬੰਧਾਂ ਦੀ ਪਰਵਾਹ ਕੀਤੇ ਬਿਨਾਂ,ਉਸਦੀ ਮਰਜੀ ਤੋਂ ਬਿਨ੍ਹਾਂ ਕੀਤੀ ਖੋਹ ਮਾਈ

ਨੂੰ ਹੀ  ਬਲਾਤਕਾਰ ਸਮਝਿਆ ਜਾਂਦਾ  ਹੈ।

ਹਿੰਸਾ ਅਤੇ ਸਿਹਤ ਬਾਰੇ ਵਿਸ਼ਵ ਰਿਪੋਰਟ

ਸਮੱਸਿਆ ਦਾ ਦਾਇਰਾ

 2000-2018 ਦੇ 161 ਦੇਸ਼ਾਂ ਅਤੇ ਖੇਤਰਾਂ ਵਿੱਚ  ਡੈਟਾ ਬਹੁਤ ਡਰਾਉਣਾ ਹੈ।

 WHO ਦੁਆਰਾ ਦੀ ਰਿਪਰਟ ਦਸਦੀ ਹੈ ਕਿ ਦੁਨੀਆ ਭਰ ਵਿੱਚ, ਲਗਭਗ 3 ਵਿੱਚੋਂ 1, ਜਾਂ 30%, ਔਰਤਾਂ ਨੂੰ ਜਿਨਸੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੈ।

15-49 ਸਾਲ ਦੀ ਉਮਰ ਦੀਆਂ ਇੱਕ ਚੌਥਾਈ ਤੋਂ ਵੱਧ ਔਰਤਾਂ ਜੋ ਕਿਸੇ ਰਿਸ਼ਤੇ ਵਿੱਚ ਰਹੀਆਂ ਹਨ, ਉਨ੍ਹਾਂ ਦੇ ਜੀਵਨ ਕਾਲ ਵਿੱਚ ਘੱਟੋ-ਘੱਟ ਇੱਕ ਵਾਰ  ਉਨ੍ਹਾਂ ਦੇ ਨਜ਼ਦੀਕੀ ਸਾਥੀ ਵਲੋਂ ਸਰੀਰਕ ਤੇ ਜਿਨਸੀ ਹਿੰਸਾ ਕੀਤੀ ਗਈ।

ਵਿਸ਼ਵ ਪੱਧਰ ‘ਤੇ ਔਰਤਾਂ ਦੇ ਸਾਰੇ ਕਤਲਾਂ ਵਿੱਚੋਂ 38% ਨਜ਼ਦੀਕੀ ਸਾਥੀਆਂ ਦੁਆਰਾ ਕੀਤੇ ਜਾਂਦੇ ਹਨ।

 ਸਾਥੀ ਹਿੰਸਾ ਤੋਂ ਇਲਾਵਾ, ਵਿਸ਼ਵ ਪੱਧਰ ‘ਤੇ 6% ਔਰਤਾਂ ਸਾਥੀ ਤੋਂ ਇਲਾਵਾ ਕਿਸੇ ਹੋਰ ਦੁਆਰਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ।

 ਗੈਰ-ਸਾਥੀ ਜਿਨਸੀ ਹਿੰਸਾ ਲਈ ਡੇਟਾ ਵਧੇਰੇ ਸੀਮਤ ਹੈ।

Posted in

Leave a comment