ਰਵਾਇਤੀ ਕਦਰਾਂ ਨੂੰ ਸਮਰਪਿਤ

ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਾ ਕੀ ਕਾਰਨ ਹੈ?

ਬੇਤਹਾਸ਼ਾ ਬਾਰੂਦ ਫੂਕਿਆ ਜਾ ਰਿਹਾ ਹੈ। ਹੁਣ ਤੇ ਨਿਉਕਲਿਅਰ ਵਿਸਫੋਟ ਦਾ ਵੀ ਖ਼ਤਰਾ ਵੱਧਦਾ ਜਾ ਰਿਹਾ ਹੈ। ਦੁਨੀਆਂ ਦਾ ਵਰਕ ਆਰਡਰ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ।

ਤਾਕਤ ਦਾ ਤਵਾਜ਼ਨ ਵਿਗੜ ਰਿਹਾ ਹੈ। ਇਹ ਸੋਚਣਾ ਵੀ ਗਲਤ ਹੈ ਕਿ ਸਾਨੂੰ ਕੀ? ਦੁਨੀਆਂ ਦਾ ਹਰ ਪ੍ਰਾਣੀ ਪ੍ਰਭਾਵਿਤ ਹੋ ਰਿਹਾ ਹੈ।  ਇਸ ਜੰਗ ਦੇ ਪ੍ਰਭਾਵ ਭਾਵੇਂ ਅਜੇ ਦਿਸ ਨਹੀ ਰਹੇ ਪਰ ਇਸਦੇ ਦੂਰ ਰੱਸ ਸਿੱਟੇ ਨਿਕਲਣਗੇ।

ਆਰਥਿਕਤਾ ਚਰ ਮਰਾ ਜਾਵੇਗੀ। ਜ਼ਰੂਰੀ ਵਸਤਾਂ ਦੀ ਕਿੱਲਤ ਅਜੇ ਨੌਰਥ ਅਮਰੀਕਾ ਨਹੀ ਪਹੁੰਚੀ ਪਰ ਕਿਤਨਾ ਕੁ ਚਿਰ?

ਅੰਤਰ ਰਾਸ਼ਟਰੀ ਸੰਸਥਾਵਾਂ ਬੇਅਸਰ ਵਿਖਾਈ ਦੇ ਰਹੀਆਂ ਹਨ।

ਦੇਸ਼ ਦੋ ਧੜਿਆਂ ਵਿੱਚ ਵੰਡੇ ਜਾ ਰਹੇ ਹਨ। ਅਮਰੀਕਾ ਤੇ ਇਕੱਤੀ ਨਾਟੋ ਦੇਸ਼ ਇੱਕ ਪਾਸੇ ਤੇ ਦੂਜੇ ਪਾਸੇ ਰੂਸ, ਚੀਂਨ ਇਰਾਨ ਤੇ  ਨੌਰਥ ਕੋਰੀਆ ਸਪਸ਼ਟ ਵਿਖਾਈ ਦੇ ਰਹੇ ਹਨ। ਮਿਡਲ ਈਸਟ ਦੇ ਦੇਸ਼ ਇਜ਼ਰਾਇਲ ਨਾਲ ਉਲਝੇ ਹੋਏ ਹਨ। ਇਜ਼ਰਾਇਲ ਅਮਰੀਕਾ ਨਾਲ ਖੜਾ ਹੈ ਤੇ ਮਿਡਲ ਈਸਟ ਦੀ ਸਥਿਤੀ ਸਪਸ਼ਟ ਨਹੀ ਪਰ ਜੇ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਹਨ ਤਾਂ ਉਹ ਰੂਸ ਦੇ ਹੱਕ ਵਿੱਚ ਹੀ ਭੁਗਤਣਗੇ।

ਰੂਸ ਨੇ ਯੂਕਰੇਨ ‘ਤੇ ਹਮਲਾ ਕਰਕੇ ਸਾਰੇ ਦੇਸ਼ਾਂ ਨੂੰ ਚੇਤਾਵਨੀ ਵੀ  ਦਿੱਤੀ ਹੈ ਕਿ ‘ਦੁਨੀਆਂ ਨੂੰ ਇਸ ਜੰਗ ਤੋਂ ਦੂਰ ਰਹਿਣਾ ਚਾਹੀਦਾ ਹੈ’। ਰੂਸੀ ਫੌਜ ਨੇ ਯੂਕਰੇਨ ਨੂੰ ਸਾਰੇ ਮੋਰਚਿਆਂ ‘ਤੇ ਘੇਰ ਲਿਆ ਹੈ ਪਰ ਯੂਕਰੇਨ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਰੂਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਦੋਵਾਂ ਦੇਸ਼ਾਂ ਵਿਚਾਲੇ ਵਿਵਾਦ

ਰੂਸ ਨੇ 2014 ‘ਚ ਯੂਕਰੇਨ ਦਾ ਹਿੱਸਾ ਰਹੇ ਕ੍ਰੀਮੀਆ ‘ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਪਹਿਲਾਂ ਵੀ ਇਸ ਖੇਤਰ ਨੂੰ ਲੈ ਕੇ ਰੂਸ ਅਤੇ ਯੂਕਰੇਨ ਵਿਚਾਲੇ ਕਾਫੀ ਤਣਾਅ ਚੱਲ ਰਿਹਾ ਸੀ। ਅਜਿਹਾ ਇਸ ਲਈ ਕਿਉਂਕਿ ਸੋਵੀਅਤ ਸੰਘ ਨੇ ਇਸ ਕ੍ਰੀਮੀਆ ਖੇਤਰ ਨੂੰ ਤੋਹਫੇ ਵਜੋਂ ਯੂਕਰੇਨ ਨੂੰ ਸੌਂਪ ਦਿੱਤਾ ਸੀ। ਸਾਲ 2015 ‘ਚ ਫਰਾਂਸ ਅਤੇ ਜਰਮਨੀ ਨੇ ਵਿਚੋਲਗੀ ਕੀਤੀ ਅਤੇ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਸਮਝੌਤਾ ਕਰਵਾਇਆ। ਪਰ ਹੁਣ ਫਿਰ ਇਹ ਟਕਰਾਅ ਸਾਹਮਣੇ ਆ ਗਿਆ ਹੈ।

ਕੀ ਹੈ ਰੂਸ ਦੀ ਮੰਗ?

ਯੂਕਰੇਨ ਅਤੇ ਰੂਸ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਯੂਕਰੇਨ ਨੇ ਪੱਛਮੀ ਦੇਸ਼ਾਂ ਨਾਲ ਆਪਣੇ ਅੰਤਰਰਾਸ਼ਟਰੀ ਸਬੰਧ ਸੁਧਾਰਨੇ ਸ਼ੁਰੂ ਕਰ ਦਿੱਤੇ, ਜੋ ਰੂਸ ਨੂੰ ਪਸੰਦ ਨਹੀਂ ਸੀ। ਰੂਸ ਨਹੀਂ ਚਾਹੁੰਦਾ ਸੀ ਕਿ ਯੂਕਰੇਨ ਕਿਸੇ ਪੱਛਮੀ ਦੇਸ਼ ਨਾਲ ਚੰਗੇ ਸਬੰਧ ਰੱਖੇ ਅਤੇ ਨਾਟੋ ਦਾ ਮੈਂਬਰ ਬਣੇ। ਰੂਸ ਦਾ ਸਪੱਸ਼ਟ ਕਹਿਣਾ ਹੈ ਕਿ ਜੇਕਰ ਯੂਕਰੇਨ ਨੂੰ ਨਾਟੋ ਦੇਸ਼ਾਂ ਤੋਂ ਕਿਸੇ ਤਰ੍ਹਾਂ ਦੀ ਮਦਦ ਮਿਲਦੀ ਹੈ ਤਾਂ ਇਸ ਦਾ ਨਤੀਜਾ ਸਾਰਿਆਂ ਨੂੰ ਭੁਗਤਣਾ ਪਵੇਗਾ। ਨਾਟੋ ਦਾ ਮੈਂਬਰ ਬਣਨਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਜੇਕਰ ਕੋਈ ਤੀਜਾ ਦੇਸ਼ ਕਿਸੇ ਮੈਂਬਰ ਦੇਸ਼ ‘ਤੇ ਹਮਲਾ ਕਰਦਾ ਹੈ ਤਾਂ ਸਾਰੇ ਨਾਟੋ ਦੇਸ਼ ਇਕਜੁੱਟ ਹੋ ਕੇ ਇਸ ਦਾ ਮੁਕਾਬਲਾ ਕਰਨਗੇ।

ਯੂਕਰੇਨ ‘ਤੇ ਰੂਸ ਦੇ ਬਿਨਾਂ ਭੜਕਾਹਟ ਦੇ ਹਮਲੇ ਨੂੰ ਲੈ ਕੇ ਨਾਟੋ ਦੇ ਸਕੱਤਰ ਜਨਰਲ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਕਿਹਾ, ”ਮੈਂ ਯੂਕਰੇਨ ‘ਤੇ ਰੂਸ ਦਾ ਬਿਨਾਂ ਭੜਕਾਹਟ ਦੇ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ, ਜਿਸ ਨਾਲ ਅਣਗਿਣਤ ਨਾਗਰਿਕਾਂ ਦੀ ਜਾਨ ਖਤਰੇ ‘ਚ ਹੈ।” ਰੂਸ ਨੇ ਇੱਕ ਪ੍ਰਭੂਸੱਤਾ ਸੰਪੰਨ ਅਤੇ ਆਜ਼ਾਦ ਦੇਸ਼ ਦੇ ਖਿਲਾਫ ਹਮਲੇ ਦਾ ਰਾਹ ਚੁਣਿਆ ਹੈ।

ਹਮਲੇ ‘ਤੇ ਅਮਰੀਕਾ ਦੀ ਪ੍ਰਤੀਕਿਰਿਆ

ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਰੂਸ ਦੇ ਹਮਲੇ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ, ” ਮੈਂ ਰੂਸੀ ਫੌਜੀ ਬਲਾਂ ਦੇ ਇਸ ਗੈਰ-ਉਕਸਾਉਣ ਵਾਲੇ ਅਤੇ ਗੈਰ-ਵਾਜਬ ਹਮਲੇ ਦੀ ਨਿੰਦਾ ਕਰਦਾ ਹਾਂ। ” ਉਸ ਦੀ ਜਿਤਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ।

ਬਿਡੇਨ ਨੇ ਆਪਣੇ ਕਾਰਜ ਕਾਲ ਵਿੱਚ ਕਿਹਾ ਸੀ  , ” ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਮਲੇ ਵਿਰੁੱਧ ਸਪੱਸ਼ਟ ਤੌਰ ‘ਤੇ ਬੋਲਣ ਅਤੇ ਯੂਕਰੇਨ ਦੇ ਲੋਕਾਂ ਦੇ ਨਾਲ ਖੜੇ ਹੋਣਾ ਅੱਜ ਦੀ ਲੋੜ ਹੈ।”

ਰੂਸ ‘ਤੇ ਪਾਬੰਦੀਆਂ ਦੀ ਗੱਲ ਕਰਦੇ ਹੋਏ, ਉਸਨੇ ਕਿਹਾ, “, ਮੈਂ ਜੀ 7 ਦੇ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ, ਅਤੇ ਅਮਰੀਕਾ ਅਤੇ ਸਾਡੇ ਸਹਿਯੋਗੀ ਰੂਸ ‘ਤੇ ਗੰਭੀਰ ਪਾਬੰਦੀਆਂ ਲਗਾਉਣਗੇ। ਅਸੀਂ ਯੂਕਰੇਨ ਅਤੇ ਯੂਕਰੇਨ ਦੇ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ।”

ਰੂਸ ਚੰਗੀ ਤਰ੍ਹਾਂ ਜਾਣਦਾ ਹੈ ਕਿ ਯੂਕਰੇਨ ‘ਤੇ ਹਮਲੇ ਕਾਰਨ ਉਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਸਕਦੀਆਂ ਹਨ, ਪਰ ਉਹ ਬਿਨਾਂ ਕਿਸੇ ਡਰ ਦੇ ਹਮਲੇ ਕਰ ਰਿਹਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਵਿਸ਼ਵ ਅਰਥਵਿਵਸਥਾ ‘ਚ ਵੀ ਇਸ ਦੀ ਵੱਡੀ ਭੂਮਿਕਾ ਹੈ ਅਤੇ ਅਰਬਾਂ ਰੁਪਏ ਦਾ ਨਿਵੇਸ਼ ਹੈ। ਬਹੁਤ ਸਾਰੇ ਦੇਸਾਂ ਵਲੋਂ ਪਹਿਲਾਂ ਵੀ. ਰੂਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਚੁੱਕੀਆਂ ਹਨ ਜੋ ਅਜੇ ਵੀ ਜਾਰੀ ਹਨ। ਇਸ ਲਈ, ਉਹ ਪਾਬੰਦੀਆਂ ਦੀ ਪਰਵਾਹ ਕੀਤੇ ਬਿਨਾਂ ਯੂਕਰੇਨ ਦੇ ਵਿਰੁੱਧ ਆਪਣੇ ਹਮਲੇ ਜਾਰੀ ਰੱਖ ਰਿਹਾ ਹੈ।

ਹੁਣ ਟਰੰਫ ਦੀ ਵਾਰੀ ਹੈ। ਇਹ ਵਾਰੀ ਨਹੀ ਸਗੋਂ ਇੱਕ ਸੋਚ ਹੈ।

ਸਭ ਕੁਝ ਸੋਚ ਨਾਲ ਹੀ  ਹੁੰਦਾ ਹੈ। ਲੋਕ ਮਾਰੇ ਜਾਂਦੇ ਹਨ। ਸ਼ਹੀਦ ਕਹਾਉਣ ਵਾਲਿਆਂ ਨੂੰ ਪਤਾ ਤੱਕ ਨਹੀ ਹੁੰਦਾ ਕਿ ਅੰਦਰ ਚਲ ਕੀ ਰਿਹਾ ਹੈ।

ਜੈਲੰਸਕੀ ਇੱਕ ਵਾਰ ਤਾਂ ਵਾਕ ਆਉਟ ਕਰ ਗਿਆ। ਉਸਦੀ ਪ੍ਰਸੰਸਾ ਵੀ ਬਹੁਤ ਹੋਈ ਪਰ ਕੀ ਯੋਰਪ ਦੇ ਦੇਸ਼ਾਂ ਦੀਆਂ ਸਾਬਾਸ਼ੀਆਂ, ਗੱਲਾਂ ਦਾ ਕੜਾਹ ਹੀ ਸੀ?

ਹੁਣ ਫੈਰ ਜੈਲੰਸਕੀ, ਡੀਲ ਕਰਨ ਆ ਰਿਹਾ ਹੈ। ਟਰੰਫ ਦਾ ਕਹਿੰਣਾ ਹੈ ਉਸਨੂੰ ਟਰੰਫ ਦੀ ਚਿੱਠੀ  ਮਿਲੀ ਹੈ।

ਲੋਕ ਤੇ ਇਹ ਚਾਹੁੰਦੇ  ਹਨ ਕਿ ਲੜਾਈ ਰੁਕ ਜਾਵੇ।

Posted in

Leave a comment