
ਇਸਦੀ ਚਿੰਤਾ ਕਿਸੇ ਵੀ ਦੇਸ਼ ਪ੍ਰਮੁੱਖ ਨੂੰ ਨਹੀ ਲਗਦੀ।
ਪ੍ਰਮਾਣੂ ਯੁੱਧ ਦੇ ਡਰ ਤੋਂ ਵੀ ਵਡਾ ਡਰ ਹੈ, ਭੁੱਖ, ਗਰੀਬੀ ਤੇ ਲਚਾਰੀ। ਦੁਨੀਆਂ ਦੇ ਕਿਤਨੇ ਲੋਕ ਹਨ ਜੋ ਰਾਤ ਨੂੰ ਚੈਨ ਨਾਲ ਸੌਂ ਸਕਦੇ ਹਨ।
ਕੀ ਪ੍ਰਮਾਣੂ ਯੁੱਧ ਦਾ ਡਰ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਕਾਫ਼ੀ ਹੈ?
ਇਹ ਵਿਚਾਰ ਕਿ ਇੱਕ ਦੇਸ਼ ਪ੍ਰਮਾਣੂ ਹਮਲੇ ਦੇ ਡਰ ਤੋਂ ਦੂਜੇ ‘ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕਰੇਗਾ – ਸ਼ੀਤ ਯੁੱਧ ਦੇ ਸਮੇਂ ਦੀ ਪ੍ਰਮੁੱਖ ਸੁਰੱਖਿਆ ਨੀਤੀ ਸੀ, ਅਤੇ ਮਾਹਰ ਕਹਿੰਦੇ ਹਨ ਕਿ ਇਹ ਨੀਤੀ ਅੱਜ ਵੀ ਜਿਉਂਦੀ ਹੈ। ਪ੍ਰਮਾਣੂ ਹਥਿਆਰਾਂ ਦੇ ਖ਼ਤਰੇ ਕਾਰਣ ਅਮਰੀਕਾ ਹੀ ਯੂਕਰੇਨ ਵਿੱਚ ਫੌਜ ਨਹੀਂ ਭੇਜੀ। ਇਸ ਡਰ ਕਰ ਕੇ ਨੈਟੋ ਝੂਰਦੇ ਤੇ ਰਹੇ ਪਰ ਕੁਝ ਨਹੀ ਕਰ ਸਕੇ। ਇੱਕ ਪੁਸ਼ਟੀ ਤੋਂ ਬਗੈਰ ਖ਼ਬਰ ਹੈ ਕਿ ਯੁਕਰੇਨ ਦੀ ਦੋ ਤਿਹਾਈ ਅਬਾਦੀ, ਹੁਣ ਯੁਕਰੇਨ ਵਿੱਚ ਨਹੀ ਹੈ। ਮਾਰੇ ਗਿਆਂ ਤੋਂ ਇਲਾਵਾ ਬਹੁਤ ਸਾਰੀ ਵਸੋਂ ਲਾਗਲੇ ਦੇਸ਼ਾਂ ਵਿੱਚ ਪਲਾਇਨ ਕਰ ਗਈ ਹੈ ਤੇ ਆਪਣੇ ਰੁਜ਼ਗਾਰ ਲਈ ਉਹ ਕੀ ਕਰ ਰਹੇ ਹਨ, ਇਹ ਅੰਦਾਜ਼ਾ, ਕੁਝ ਖ਼ਬਰਾਂ ਨਾਲ ਕਾਲਪਨਿਕ ਹੋ ਜਾਂਦਾ ਹੈ।
ਕੀ ਯੂਕਰੇਨ ਅਤੇ ਰੂਸ ਦੀ ਜੰਗ ਵਿੱਚ ਪ੍ਰਮਾਣੂ ਹਮਲੇ ਦਾ ਖ਼ਤਰਾ ਹੈ? ਇਸਦਾ ਜੁਆਬ ਅੱਜ ਦੀ ਤਾਰੀਕ ਵਿੱਚ ਇਹੋ ਹੈ ਕਿ ਇਹ ਖ਼ਤਰਾ ਹੁਣ ਨਹੀ ਹੈ। ਅਮਰੀਕਾ ਖਤਾਨਾਂ ਤੱਕ ਪਹੁੰਚ ਕਰ ਲਵੇਗਾ ਤੇ ਫੇਰ ਰੂਸ ਵਾਰ ਨੂੰ ਵੀ ਰੋਕ ਦੇਵੇਗਾ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ‘ਤੇ ਚੱਲ ਰਹੇ ਹਮਲਿਆਂ ਦੇ ਵਿਚਕਾਰ ਫੌਜ ਨੂੰ ਪ੍ਰਮਾਣੂ ਹਥਿਆਰਾਂ ਵਾਲੇ ਫੌਜਾਂ ਸਮੇਤ ਆਪਣੇ ਬਚਾਅ ਬਲਾਂ ਨੂੰ “ਵਿਸ਼ੇਸ਼ ਅਲਰਟ” ‘ਤੇ ਰੱਖਣ ਦਾ ਹੁਕਮ ਦਿੱਤਾ ਸੀ। ਪਰ ਇਸ ਦਾ ਅਸਲ ਵਿੱਚ ਕੀ ਮਤਲਬ ਹੈ?
ਪੱਛਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅਜੇ ਸਪੱਸ਼ਟ ਨਹੀਂ ਹੈ। ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਤਿਨ ਦੁਆਰਾ ਵਰਤੀ ਗਈ ਭਾਸ਼ਾ ਵੀ ਅਸਪਸ਼ਟ ਹੈ।
ਕੁਝ ਕਹਿੰਦੇ ਹਨ ਕਿ ਪੁਤਿਨ ਅਲਰਟ ਦੇ ਹੇਠਲੇ ਪੱਧਰ ਤੋਂ ਅੱਗੇ ਵਧਣ ਦਾ ਆਦੇਸ਼ ਦੇ ਰਿਹਾ ਸੀ। ਹਾਲਾਂਕਿ, ਇਹ ਵੀ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ।
ਬਹੁਤ ਸਾਰੇ ਲੋਕਾਂ ਨੇ ਪੁਤਿਨ ਦੇ ਬਿਆਨ ਦਾ ਮਤਲਬ ਇਹ ਲਿਆ ਕਿ ਉਹ ਸਿਰਫ ਜਨਤਾ ਨੂੰ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਉਹ ਅਸਲ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦਾ ਇਰਾਦਾ ਨਹੀਂ ਰੱਖਦੇ ਹਨ ਕਿਉਂਕਿ ਪੁਤਿਨ ਜਾਣਦੇ ਹਨ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਪੱਛਮੀ ਦੇਸ਼ ਜਵਾਬੀ ਕਾਰਵਾਈ ਕਰਨਗੇ। ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵੈਲੇਸ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਐਲਾਨ ਮਹਿਜ਼ “ਬਿਆਨਬਾਜੀ ” ਹੈ।
ਇਸ ਦਾ ਇਹ ਮਤਲਬ ਵੀ ਨਹੀਂ ਹੈ ਕਿ ਪਰਮਾਣੂ ਹਮਲੇ ਦਾ ਕੋਈ ਖਤਰਾ ਨਹੀਂ ਹੈ। ਸਥਿਤੀ ਨੂੰ ਨੇੜਿਓਂ ਦੇਖਣ ਦੀ ਲੋੜ ਹੈ।
ਕੀ ਇਹ ਕੋਈ ਨਵੀਂ ਧਮਕੀ ਸੀ?
ਪੁਤਿਨ ਨੇ ਚੇਤਾਵਨੀ ਦਿੱਤੀ ਸੀ ਕਿ ਰੂਸ ਦੀ ਯੋਜਨਾ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਨ ਵਾਲੇ ਨੂੰ “ਇਤਿਹਾਸ ਵਿੱਚ ਕਦੇ ਨਹੀਂ ਦੇਖਿਆ ਗਿਆ” ਨਤੀਜੇ ਭੁਗਤਣੇ ਪੈਣਗੇ। ਪੁਤਿਨ ਦੇ ਬਿਆਨ ਨੂੰ ਨਾਟੋ ਵੱਲੋਂ ਯੂਕਰੇਨ ਵਿੱਚ ਫੌਜੀ ਕਾਰਵਾਈ ਨਾ ਸ਼ੁਰੂ ਕਰਨ ਦੀ ਧਮਕੀ ਵਜੋਂ ਦੇਖਿਆ ਗਿਆ। ਹਾਲਾਂਕਿ ਪੁਤਿਨ ਨੇ ਸਿੱਧੇ ਤੌਰ ‘ਤੇ ਇਹ ਨਹੀਂ ਕਿਹਾ ਕਿ ਉਹ ਕਿਸ ਨੂੰ ਇਹ ਚੇਤਾਵਨੀਆਂ ਦੇ ਰਹੇ ਹਨ।
ਰੂਸ ਨਾਲ ਵਧਦੇ ਤਣਾਅ ਅਤੇ ਪ੍ਰਮਾਣੂ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ, ਨਾਟੋ ਨੇ ਹਮੇਸ਼ਾ ਸਪੱਸ਼ਟ ਕੀਤਾ ਹੈ ਕਿ ਉਹ ਯੂਕਰੇਨ ਵਿੱਚ ਆਪਣੀ ਫੌਜ ਨਹੀਂ ਭੇਜੇਗਾ।
ਪੁਤਿਨ ਕਿਉਂ ਦੇ ਰਹੇ ਸਨ ਨਵੀਆਂ ਚੇਤਾਵਨੀਆਂ?
ਪੁਤਿਨ ਨੇ ਕਿਹਾ ਹੈ ਕਿ ਇਹ ਕਦਮ ਪੱਛਮੀ ਦੇਸ਼ਾਂ ਵੱਲੋਂ ਦਿੱਤੇ ਜਾ ਰਹੇ ‘ਅਪਮਾਨਜਨਕ ਬਿਆਨਾਂ’ ਦੇ ਜਵਾਬ ਵਿੱਚ ਚੁੱਕਿਆ ਗਿਆ ਹੈ। ਕ੍ਰੇਮਲਿਨ ਨੇ ਕਿਹਾ ਕਿ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰਸ ਸਮੇਤ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਤੋਂ ਯੂਕਰੇਨ ਬਾਰੇ ਹਮਲਾਵਰ ਬਿਆਨ ਆਏ ਹਨ। ਪੱਛਮੀ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਨਵੀਂ ਚੇਤਾਵਨੀ ਇਸ ਲਈ ਆਈ ਹੋ ਸਕਦੀ ਹੈ ਕਿਉਂਕਿ ਯੂਕਰੇਨ ਬਾਰੇ ਪੁਤਿਨ ਦੇ ਅੰਦਾਜ਼ੇ ਗਲਤ ਹੋ ਸਨ।
ਯੂਕਰੇਨ: ਕੀ ਰੂਸ ਨੂੰ ਉਮੀਦ ਕੀਤੀ ਗਈ ਸਫਲਤਾ ਮਿਲ ਰਹੀ ਹੈ?
ਇਤਿਹਾਸ ਗਵਾਹ ਹੈ ਕਿ ਜੰਗ ਸ਼ੁਰੂ ਕਰਨੀ ਸੌਖੀ ਹੈ ਪਰ ਖ਼ਤਮ ਕਰਨੀ ਬਹੁਤ ਔਖੀ ਹੈ।
2001 ਵਿੱਚ ਅਫਗਾਨਿਸਤਾਨ ਅਤੇ 2003 ਵਿੱਚ ਇਰਾਕ ਵਿੱਚ ਅਮਰੀਕੀ ਹਮਲੇ ਬਾਰੇ ਇਹ ਯਕੀਨਨ ਸੱਚ ਹੈ। ਇਹ ਗੱਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ‘ਤੇ ਹਮਲੇ ਬਾਰੇ ਵੀ ਸੱਚ ਹੋ ਸਕਦੀ ਸੀ ਪਰ ਹੁਣ ਪਾਰੀ ਟਰੰਫ ਦੇ ਹੱਥ ਹੈ।
ਰੂਸ ਦਾ ਇਹ ਵੀ ਮੰਨਣਾ ਹੈ ਕਿ ਨੈਟੋ ਮੁਲਕਾਂ ਦੇ ਫੌਜੀ ਅੰਡਰ ਕਵਰ ਲੜ ਰਹੇ ਹਨ।
ਰੂਸ ਤੇ ਇਹ ਵੀ ਕਹਿੰਦਾ ਹੈ ਕਿ ਪੱਛਮ ਦੇ ਕੁਝ ਦੇਸ਼ ਇੱਕਠੇ ਹੋ ਕੇ ਰੂਸ ਤੇ ਏਅਰ ਸਟਰਾਇਕ ਕਰਨ ਦੀ ਸੋਚ ਰਹੇ ਹਨ। ਸ਼ਾਇਦ ਕਰਕੇ ਹੀ ਬੀਤੇ ਦਿਨ ਹੀ ਫਰਾਂਸ ਦੇ ਡਰੋਨ ਨੂੰ ਰਸ਼ੀਆਂ ਦੇ ਜੈੱਟ ਨੇ ਧੂੰਏ ਨਾਲ ਪ੍ਰੇਸ਼ਾਨ ਕੀਤਾ । ਇਹੋ ਜਿਹੀਆਂ ਸ਼ਰਾਰਤਾਂ ਹੁਣ ਦੇਸ਼ ਵੀ ਕਰਨ ਲੱਗ ਪਏ ਹਨ।
ਮਸਲਾ ਸੰਜੀਦਾ ਤੇ ਪੇਚੀਦਾ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ,ਕੁਝ ਪਤਾ ਨਹੀ।
ਅਮਰੀਕਾ ਨਹੀ, ਬਲਿਕ ਟਰੰਫ ਹੁਣ ਪਨਾਮਾ ਕੈਨਾਲ ਦੀ ਲੈਣ ਦੀ ਗੱਲ ਕਰ ਰਹੇ ਹਨ। ਚੀਨ ਨੂੰ ਕਿਉਂ ਭੜਕਾਇਆ ਜਾ ਰਿਹਾ ਹੈ? ਫਿਲਪੀਨ ਦੀ ਸਪੋਰਟ, ਭਾਰਤ ਕਰ ਰਿਹਾ ਹੈ ਤੇ ਇਹ ਚੀਨ ਨੂੰ ਪਸੰਦ ਨਹੀ। ਡੈਨਮਾਰਕ ਬਾਰੇ ਵੀ ਟਰੰਫ ਨੇ ਬਹੁਤ ਕੁਝ ਕਹਿ ਦਿੱਤਾ ਹੈ।
ਕੀ ਆਉਂਦੇ ਦਿਨਾਂ ਵਿੱਚ ਆਮ ਇਨਸਾਨ ਦੀ ਬਰੈਡ ਹੋਰ ਵੀ ਡੂੰਘੀ ਧੱਸ ਜਾਇਗੀ?

Leave a comment