ਰਵਾਇਤੀ ਕਦਰਾਂ ਨੂੰ ਸਮਰਪਿਤ

ਅੱਜ ਅਸੀਂ ਚੱਕੀ ਵਿੱਚ ਪਿਸ ਰਹੇ ਹਾਂ। ਵੇਖ ਰਹੇ ਹਾਂ ਕਿ ਗਿੜਦੀ ਚੱਕੀ ਵਿੱਚੋਂ ਪੈਸੇ ਨਿਕਲਣ ਤੇ ਅਸੀਂ ਸੁੱਖ ਸਹੂਲਤਾਂ ਖਰੀਦ ਸਕੀਏ।

ਜੇ ਸਾਡੇ ਕੋਲ ਹੈ ਉਸ ਬਾਰੇ ਅਸੀਂ ਨਹੀ ਸੋਚਦੇ। ਤੁਹਾਡੀ ਨਹੀ ਮੇਰੀ ਵੀ ਇਹੋ ਹਾਲਤ ਹੈ। ਮੈ ਵੱਡੇ ‘ਅਸੀਂ’ਵਿੱਚ ਸ਼ਾਮਲ ਹਾਂ। ਹਾਂ ਕਦੇ ਕਦੇ ਸੋਚ ਵਿਚਾਰ ਵਿੱਚ ਪੈ ਜਾਂਦਾ ਹਾਂ।

ਆਖਰ ਹੋਣਾ ਕੀ ਚਾਹੀਦਾ ਹੈ? ਸਾਨੂੰ ਚਾਹੀਦਾ ਕੀ ਹੈ?

ਜੇ ਮੈ ਕਹਾਂ ਕਿ ਆਉ ਆਪਾਂ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਰਹੀਏ, ਪਿਆਰ ਕਰੀਏ, ਪਿਆਰ ਵੰਡੀਏ ਤਾਂ ਤੁਸੀਂ ਮੇਰੀ ਹਾਂ ਵਿੱਚ ਹਾਂ ਮਿਲਾਵੋਗੇ।

 ਪਿਆਰ ਇੱਕ ਕਲਾ ਹੈ,  ਜਦੋਂ ਇੱਕ ਆਦਮੀ ਇਸ ਕਲਾ ਨੂੰ ਸਮਝਦਾ ਹੈ, ਤਾਂ ਉਹ ਇੱਕ ਔਰਤ ਦੇ ਜੀਵਨ ਵਿੱਚ ਜਾਦੂ ਪੈਦਾ ਕਰ ਸਕਦਾ ਹੈ।

ਔਰਤ ਮੈ ਸਿਰਫ ਜੈਂਡਰ ਕਰ ਕੇ ਹੀ ਵਰਤਿਆ ਹੈ ਤਾਂ ਕਿ ਇਸਦੀ ਤਾਸੀਰ ਨੂੰ ਸਮਝਿਆ ਜਾਵੇ। ਅਸਲ ਵਿੱਚ ਜ਼ਿੰਦਗੀ ਸ਼ੁਰੂ ਹੀ ਇੱਥੋਂ ਹੁੰਦੀ ਹੈ। ਮੈ ਆਪਣੀ ਔਰਤ ਨਾਲ ਪਿਆਰ ਕਰਾਂਗਾ ਤਾਂ ਹੀ ਮੈ ਗੁਆਂਢੀ ਦਾ ਹਮਦਰਦ ਬਣਾਂਗਾ।

 ਪਿਆਰ ਸਿਰਫ਼ ਇੱਕ ਅਨੁਭਵ ਨਹੀਂ ਹੁੰਦਾ – ਇਹ ਇੱਕ ਤਬਦੀਲੀ ਹੈ। ਜ਼ਿੰਦਗੀ ਜਦੋਂ  ਪਿਆਰ ਦੇ ਸਮੁੰਦਰ ਵਿੱਚ ਡੂੰਘਾਈ ਨਾਲ ਡੁੱਬਦੀ ਹੈ, ਤਾਂ ਉਹ ਪਹਿਲਾਂ ਵਰਗੀ ਨਹੀਂ ਰਹਿੰਦੀ। ਉਹ ਖਿੜਦੀ ਹੈ, ਉਹ ਚਮਕਦੀ ਹੈ, ਉਹ ਆਪਣੇ ਆਪ ਦਾ ਸਭ ਤੋਂ ਸੁੰਦਰ ਰੂਪ ਬਣ ਜਾਂਦੀ ਹੈ।

ਪਿਆਰ ਦੀ  ਕਲਾ, ਇੱਕ ਵਰਦਾਨ ਹੈ। ਇਹ ਆਕਸੀਜਨ ਹੈ ਜੋ ਧੜਕਦੀ ਆਤਮਾ ਨੂੰ ਜ਼ਿੰਦਾ ਰੱਖਦੀ ਹੈ, ਉਹ ਨਿੱਘ ਹੈ ਜੋ ਸਾਨੂੰ ਸੁਰੱਖਿਅਤ ਮਹਿਸੂਸ ਕਰਾਉਂਦਾ ਹੈ। ਉਹ ਰੋਸ਼ਨੀ ਜੋ ਸਾਨੂੰ ਦੁਨੀਆ ਨੂੰ ਚਮਕਦਾਰ ਰੰਗਾਂ ਵਿੱਚ ਦੇਖਣ ਵਿੱਚ ਮਦਦ ਕਰਦੀ ਹੈ। ਚਮਕਦਾਰ ਰੰਗ ਕਿਹੜੇ ਹਨ, ਇਹ ਵੀ ਸੋਚਣ ਵਾਲੀ ਨਹੀ ਮਹਿਸੂਸ ਕਰਨ ਵਾਲੀ ਗੱਲ ਹੈ।

 ਪਿਆਰ ਦੀ ਇੱਛਾ, ਭਾਵੇਂ ਕਾਫੀ ਨਹੀ ਪਰ ਐਸਾ ਬੀਜ਼ ਤੇ ਹੈ ਜੋ ਹਰ ਹਾਲਤ ਵਿੱਚ ਫੁਟੇਗਾ, ਅਸੀਂ ਸਭ ਜਾਣਦੇ ਹਾਂ।

 ਇਸ ਲਈ ਨਹੀਂ ਕਿ ਸਾਡੀ ਇੱਛਾ, ਇੱਕ ਤਰਫਾ ਹੈ ਤੇ  ਕਮਜ਼ੋਰ ਹੈ, ਸਗੋਂ ਇਸ ਲਈ ਕਿ ਇਸਨੇ ਹੀ  ਅਨੁਭਵ ਨੂੰ ਜਨਮ ਦੇਣਾ ਹੈ।

ਇਹ ਮੇਰਾ ਜਨਮ  ਸਿੱਧ ਅਧਿਕਾਰ ਹੈ ਕਿ ਮੈਨੂੰ ਪਿਆਰ ਨਾਲ ਬੁਲਾਇਆ ਜਾਵੇ,ਮੇਰਾ ਸਤਿਕਾਰ ਕੀਤਾ ਜਾਵੇ।

 ਇਸ ਤਰੀਕੇ ਨਾਲ ਪਿਆਰ ਕੀਤਾ ਜਾਵੇ ਕਿ ਮੇਰਾ ਦਿਲ ਨੱਚ ਪਵੇ। ਮੇਰੇ ਅਧਿਕਾਰ ਨਾਲ ਮੇਰਾ ਸੰਕਲਪ ਵੀ ਜੁੜਿਆ ਹੋਇਆ ਹੈ ਕਿ ਮੈ ਵੀ ਦੂਜਿਆਂ ਨਾਲ ਐਸਾ ਕਰਾਂ।

ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ, ਹਰ

ਜੈਂਡਰ ਇਸ ਜਾਦੂ ਦਾ ਅਨੁਭਵ ਕਰਨ ਦੀ ਹੱਕਦਾਰ ਹੈ।  ਮੌਕੇ ਤੇ ਮਿਲਦੇ ਹਨ ਪਰ ਅਸੀਂ ਮੌਕਿਆਂ ਨੂੰ ਸਾਂਭਦੇ ਨਹੀ।

ਸਾਡੀ ਜ਼ਿੰਦਗੀ ਵਿੱਚ ਐਫਡੀ ਤੋਂ ਬਾਦ ਹੁਣ ਕਰਿਪਟੋ ਸ਼ੁਰੂ ਹੋ ਗਈ ਹੈ।

 ਇਹ ਜਾਣਨ ਲਈ ਕਿ ਵਾਇਲਨ ਦੀ ਧੁਨ ਪਿਆਰ ਦੀਆਂ

ਤਰੰਗਾਂ ਨੂੰ ਕਿਵੇਂ ਮਹਿਸੂਸ ਕਰਦੀ ਹੈ, ਸਾਨੂੰ ਕੁਝ ਕਰਨਾ ਪਵੇਗਾ। ਹੁਣ ਅਸੀਂ ਪੈਸਿਵ ਵਾਕ ਵਿੱਚ ਗੱਲ ਕਰ ਰਹੇ ਹਾਂ, ਇਹ ਐਕਟਿਵ ਮੋਡ ਵਿੱਚ ਹੋਣੀ ਚਾਹੀਦੀ ਹੈ।

  ਭਾਵਨਾਵਾਂ  ਕਿਵੇਂ ਮਿਲਦੀਆਂ  ਹਨ, ਇਸਦਾ ਰਸਤਾ ਬੜਾ ਸਿਧਾ ਹੈ, ਮੈਪ ਵੇਖਣ ਦੀ ਲੋੜ ਹੀ ਨਹੀ।

 ਇਸ ਲਈ  ਜਨੂੰਨ ਬਹੁਤ ਜਰੂਰੀ ਹੈ। ਖਾਲੀਪਨ ਦਾ ਅਹਿਸਾਸ ਹੋਵੇਗਾ ਤਾਂ ਜਨੂੰਨ ਆਪਣੇ ਆਪ ਸਾਡੇ ਕੋਲ ਆਵੇਗਾ।

 ਪਿਆਰ, ਜਦੋਂ ਡੂੰਘਾਈ ਅਤੇ ਸ਼ਰਧਾ ਨਾਲ ਦਿੱਤਾ ਜਾਂਦਾ ਹੈ ਤਾਂ ਸਾਡੀ ਝੋਲੀ ਖਾਲੀ ਨਹੀ ਹੁੰਦੀ। ਇਹ ਆਪਣੇ ਆਪ ਉਸੇ ਵਕਤ ਜਾਂ ਕੁਝ ਦੇਰ ਬਾਦ ਭਰ ਜਾਵੇਗੀ। ਸਾਡੇ ਵਿਆਹਾਂ ਵਿੱਚ ਭਾਜੀ ਦੀ ਰਸਮ, ਸ਼ਾਇਦ ਇਸੇ ਕਰਕੇ  ਹੀ ਸੀ।

 ਇਹ ਕੋਈ ਆਮ ਗੱਲ ਨਹੀਂ ਹੈ – ਇਹ ਅਸਾਧਾਰਨ ਹੈ।

ਜਦੋਂ ਕਿਸੇ ਔਰਤ ਨੂੰ ਇਸ ਤਰ੍ਹਾਂ ਪਿਆਰ ਕੀਤਾ ਜਾਂਦਾ ਹੈ, ਤਾਂ ਉਹ ਇੱਕ ਵੱਖਰੀ ਔਰਤ ਬਣ ਜਾਂਦੀ ਹੈ। ਉਹ ਰੱਬ ਦੀ ਬੰਦੀ ਵਾਂਗ  ਚੱਲਦੀ ਹੈ, ਕੋਮਲਤਾ ਨਾਲ ਬੋਲਦੀ ਹੈ, ਅਤੇ ਆਪਣੀਆਂ ਅੱਖਾਂ ਵਿੱਚ ਇੱਕ ਇਲਾਹੀ  ਰੌਸ਼ਨੀ ਭਰ ਲੈਂਦੀ ਹੈ। ਜਿਸਨੂੰ  ਨਜ਼ਰਅੰਦਾਜ਼ ਨਹੀਂ ਕੀਤਾ ਜਾ  ਸਕਦਾ।  ਹੁਣ ਉਹ ਆਪਣੇ ਔਰਤਪਨ  ‘ਤੇ ਸ਼ੱਕ ਨਹੀਂ ਕਰਦੀ ਕਿਉਂਕਿ ਪਿਆਰ ਨੇ ਉਸਨੂੰ ਦਸ ਦਿੱਤਾ ਹੈ ਕਿ ਉਹ ਕੀਮਤੀ ਹੈ।

 ਪਿਆਰੇ ਆਦਮੀਓ, ਜੇ ਤੁਸੀਂ ਯਾਦ ਕੀਤੇ ਜਾਣਾ ਚਾਹੁੰਦੇ ਹੋ,  ਤਾਂ ਪਿਆਰ ਦੀ ਕਲਾ ਸਿੱਖੋ।

 ਉਹ ਆਦਮੀ ਬਣੋ ਜੋ ਤੁਹਾਡੀ  ਦੁਨੀਆ ਨੂੰ ਕਵਿਤਾ ਵਿੱਚ ਬਦਲ ਦੇਵੇ। ਕਵਿਤਾ ਤਾਂ ਕਿਹਾ ਕਿਉਂਕਿ ਕਵਿਤਾ ਹੀ ਸਭ ਤੋਂ ਕੋਮਲ ਭਾਵੀ ਹੈ।ਕੋਈ ਹੋਰ ਸਿੰਮਲੀ ਵੀ ਸੋਚ ਸਕਦੇ ਹੋ, ਇਹ ਤੁਹਾਡੇ ਤੇ ਹੈ। ਬੱਚੇ ਦੀ ਮੁਸਕਾਨ ਵੀ ਤੇ ਕਵਿਤਾ ਵਰਗੀ ਹੁੰਦੀ ਹੈ।

 ਵਿਸਵਾਸ਼ ਕੋਈ ਸ਼ਬਦ ਨਹੀ ਹੈ, ਇਹ ਤੇ ਜੀਵਨ-ਜਾਚ ਹੈ।

Posted in

Leave a comment