ਰਵਾਇਤੀ ਕਦਰਾਂ ਨੂੰ ਸਮਰਪਿਤ

ਅਸਲੀ ਤੇ ਵਡੀ ਹੀਰ ਕੌਣ?

  ਵਿਚਾਰ ਆਪੋ ਆਪਣੇ ਹਨ। ਮੈਨੂੰ ਤੇ ਫਰੇਬ ਤੋਂ ਬਗੈਰ, ਅਸੂਲ ਵਾਲੀ ਹੀਰ ਹੀ ਵਡੀ ਲਗਦੀ ਹੈ, ਫੇਰ ਭਾਵੇਂ ਉਹ ਕਾਲ ਕਲੂਟੀ ਹੀ ਕਿਉਂ ਨਾ ਹੋਵੇ!

ਫੇਸਬੁਕ ਦੇ ਸਟੇਟਸਾਂ ਨੂੰ ਵੇਖਕੇ ਲਗਦਾ ਹੈ ਕਿ ਜਾਂ ਤਾਂ ਅਸੀਂ ਸੰਮੋਹਿਤ ਹੋਣਾ ਜਾਣਦੇ ਹਾਂ ਜਾਂ ਕਿਸੇ ਨਾ ਕਿਸੇ ਨੂੰ ਕਾਲੀ ਭੇਡ ਕਹਿੰਣ ਵਿਚ ਹੀ ਤਸੱਲੀ ਭਾਲਦੇ ਹਾਂ। ਭੁਲ ਜਾਂਦੇ ਹਾਂ ਕਿ ਅਸੀਂ ਕਿਸ ਪਲੇਟਫਾਰਮ ਤੇ ਕਿਸ ਮੁੱਦੇ ਤੇ ਗੱਲ ਕਰ ਰਹੇ ਹਾਂ। ਕਾਲੇ ਚਿੱਟੇ ਵਿਚੋਂ ਸਾਨੂੰ ਤੱਟ ਫੱਟ ਪਤਾ ਲਗਣਾ ਚਾਹੀਦਾ ਹੈ ਕਿ ਕੌਣ ਚਿੱਟਾ ਹੈ ਤੇ ਕੌਣ ਕਾਲਾ।

 ਸਾਡੇ ਫੈਸਲੇ ਕੋਈ ਅੱਜ ਦੇ ਮੁਥਾਜ਼ ਨਹੀ ਹਨ ਸਾਡਾ ਇਤਿਹਾਸ ਹੀ ਐਸਾ ਹੈ। ਜੋ ਚਲ ਪਿਆ ਉਹ ਖਰਾ ਜੋ ਨਾਂ ਚਲਿਆ ਉਹ ਖੋਟਾ। ਖੋਟਾ ਕੌਣ ਹੈ? ਇਸਦਾ ਫੈਸਲਾ ਵੀ ਕਿਸੇ ਹਟਵਾਣੀਏ ਨਹੀ ਕਰਨਾ। ਅਸੀਂ ਤਾਂ ਖੁਦ ਹੀ ਅਫਲਾਤੂਨ ਹਾਂ।

 ਕਲ ਤੱਕ ਜੋ ਕਹਿੰਦੇ ਸਨ ਕਿ ਕੇਜਰੀਵਾਲ ਵਰਗਾ ਆਗੂ ਸਾਨੂੰ ਪਿੱਛਲੇ ਠਾਠ ਸਾਲ ਤੋਂ ਮਿਲਿਆ ਹੀ ਨਹੀ ਉਹ ਇਹ ਸਮਝਣ ਲੱਗ ਪਏ ਹਨ ਕਿ ਆਗੂ ਤੇ ਉਹ ਹੈ ਹੀ ਨਹੀ।  ਉਹ ਪਹਿਲਾਂ ਭਗੋੜਾ ਸੀ ਹੁਣ ਸ਼ਤਰੰਜ ਦਾ ਖਿਲਾੜੀ ਬਣ ਗਿਆ ਹੈ। ਸਭ ਭੁਲ ਗਿਆ, ਉਹ ਵੀ ਜਦੋਂ ਉਹ ਮਾਇਨਸ ਚਾਰ ਡਿਗਰੀ ਵਿਚ ਖੰਘਦਾ ਹੋਇਆ ਸੜਕ ਤੇ ਸੁਤਾ ਸੀ।

ਇਹ ਬੜਾ ਛੋਟਾ ਮੁੱਦਾ ਹੈ, ਇੱਕ ਉਦਾਹਰਣ ਹੀ ਹੈ ਕਿ ਅਸੀਂ ਕਿੰਝ ਸੰਮੋਹਿਤ ਹੋ ਜਾਂਦੇ ਹਾਂ।

ਟਰੰਫ ਦੀ ਕਾਨਫਰੰਸ ਵਿੱਚ ਅਮਰੀਕੀ ਤਾੜੀਆਂ ਮਾਰ ਕੇ ਸੁਆਗਤ ਕਰ ਰਹੇ ਸਨ। ਨਹੀ ਜਾਣਦੇ ਕਿ ਉਸਦੀਆਂ ਪਾਲਸੀਆਂ, ਅਮਰੀਕਾ ਨੂੰ ਅੱਲਗ ਥੱਲਗ ਕਰ ਦੇਣਗੀਆਂ।

ਉਸਦੇ ਹੋਛੇ ਪਨ ਦੀ ਇੰਤਹਾ ਸੀ ਕਿ ਉਹ ਡੈਮੋਕਰੈਟਸ ਦੀ ਚੁੱਪੀ  ਤੇ ਵੀ ਸੁਆਲ ਖੜਾ ਕਰ ਰਿਹਾ ਸੀ।  ਜੋਅ ਬਾਇਡਨ ਨੂੰ ਤੇ ਪਾਣੀ ਪੀ ਪੀ ਕੋਸ ਰਿਹਾ ਸੀ।

 ਉਹ ਗੁਆਂਢ ਵਸੇ ਕੈਨੇਡਾ ਤੇ ਮੈਕਸੀਕੋ ਨੂੰ ਵੀ ਨਹੀ ਬਖਸ਼ ਰਿਹਾ। ਜੈਲੰਸਕੀ ਨੂੰ ਸਟੂਪਿਡ ਕਹਿੰਣ ਤੋਂ ਪਹਿਲਾ ਭੁਲ ਗਿਆ ਕਿ ਉਹ ਵੀ ਕਿਸੇ ਦੇਸ਼ ਦਾ ਰਾਜਾ ਹੈ।

ਚੀਨ ਨੂੰ  ਪਨਾਮਾ ਬਾਰੇ ਅੱਖਾ ਵਿਖਾ ਰਿਹਾ ਹੈ।

 ਇਖਲਾਕੀ ਪ੍ਰਛਾਵੇਂ,   ਗੱਲ ਨੂੰ ਰਿੜਕੀ ਜਾਂਦੇ ਹਨ, ਉਹ ਵੀ ਮੀਡੀਏ ਵਿਚ ਤੇ  ਉਹ ਵੀ ਉਸ ਹਫਤੇ, ਜਿਸ ਹਫਤੇ ਉਨ੍ਹਾ ਦੇ ਇਖਲਾਕ ਦੀ ਹੋਲੀ ਮਨਾਈ ਜਾ ਰਹੀ ਹੈ।

Posted in

Leave a comment